Judge

6 views

Lyrics

ਉਹਦਾ ਵੇਖਣੇ ਦਾ, ਅੰਮੀਏ, style ਮਾਰ ਗਿਆ
 ਨੀ ਇੱਕ ਬਾਹਾਂ ਨੂੰ ਚੜ੍ਹਾਉਣ ਵਾਲਾ ਵੈਲ ਮਾਰ ਗਿਆ
 ਫ਼ੇਰ ਕੀ ਹੋਣਾ ਸੀ? ਓਹ' ਤੇ ਮੈਂ ਮਰਗੀ
 ਓਹ ਵੀ ਜਾਂਦਾ-ਜਾਂਦਾ ਨੀ smile ਮਾਰ ਗਿਆ
 ਓਹ, ਬਿਨਾਂ ਕਾਰੋਬਾਰ ਪੁੱਛੇ ਦਿਲ ਦੇ ਦਿੱਤਾ
 ਮਾਫ਼ ਕਰੀਂ ਅਣਗੇਲੀ ਨਾਲ਼ ਹੋ ਗਿਆ
 ਹਾਏ ਨੀ ਮਾਏ, ਮੈਂ ਸੀ judge ਬਣਨਾ
 ਕੀ ਕਰਾਂ? ਪਿਆਰ ਵੈਲੀ ਨਾਲ਼ ਹੋ ਗਿਆ
 ਕਿਵੇਂ ਉਹਦੇ ਉਲਟ ਸੁਣਾਉਂ ਫ਼ੈਸਲੇ?
 ਨੀ ਮਰਜਾਣਾ, ਖੂਨ ਦਾ ਸਵਾਲ਼ ਹੋ ਗਿਆ
 (ਹਾਏ ਨੀ ਮਾਏ, ਮੈਂ ਸੀ judge ਬਣਨਾ)
 (Judge ਬਣਨਾ, judge ਬਣਨਾ, judge ਬਣਨਾ)
 ਮੈਂ Rifle-ਆਂ ਚਲਾਉਣ ਦਾ ਸੀ ਸ਼ੌਂਕ ਰੱਖਦੀ
 ਓ, Rifle-ਆਂ ਤਾ ਮਰਜਾਣਾ ਓਹ ਵੀ ਰੱਖਦਾ
 ਸੋਚਿਆ ਸੀ ਫੀਮ-ਫੂਮ ban ਕਰਦੂੰ
 ਕੀ ਕਰਾਂ? ਮਰਜਾਣਾ ਓਹ ਵੀ ਸ਼ਗਦਾ
 ਓ, ਦੂਜੀ ਵਾਰੀ ਸੋਚਣੇ ਦਾ ਮੌਕਾ ਨੀ ਦਿੱਤਾ
 ਮੁੰਦਰਾ ਇਸ਼ਕ ਪਹਿਲੀ ਵਾਰ ਹੋ ਗਿਆ
 ਹਾਏ ਨੀ ਮਾਏ, ਮੈਂ ਸੀ judge ਬਣਨਾ
 ਕੀ ਕਰਾਂ? ਪਿਆਰ ਵੈਲੀ ਨਾਲ਼ ਹੋ ਗਿਆ
 ਕਿਵੇਂ ਉਹਦੇ ਉਲਟ ਸੁਨਾਉਂ ਫ਼ੈਸਲੇ?
 ਨੀ ਮਰਜਾਣਾ, ਖੂਨ ਦਾ ਸਵਾਲ਼ ਹੋ ਗਿਆ
 ਹਾਏ ਨੀ ਮਾਏ, ਮੈਂ ਸੀ judge ਬਣਨਾ
 (Judge ਬਣਨਾ, judge ਬਣਨਾ, judge ਬਣਨਾ)
 ਜਿਹਨੂੰ ਭੇਗਣੇ summon ਸੀ ਮੈਂ, ਅੰਮੀਏ
 ਭੇਜ ਬੈਠੀ ਖੱਤ ਓਹਨੂੰ ਨੀ ਮੈਂ ਪਿਆਰ ਦੇ
 ਗੱਡੀਆਂ ਤਾਂ ਕੋਲ਼ ਚਾਰ-ਪੰਜ ਨੇ
 ਪਰ number ਆ ਇੱਕੋ ਹਰ car 'ਤੇ
 ਓਹ ਮਾਵਾ ਕੁੜਤੇ 'ਚ ਡੱਬੀ ਵਿਚ ਪਾ ਕੇ ਰੱਖਦਾ
 ਬੈਂਦਾ leader-ਆਂ ਨਾ', ਅੱਖ ਜਿਹੀ ਖੜ੍ਹਾ ਕੇ ਰੱਖਦਾ
 ਮੇਰੇ ਕੰਨ ਸੁੰਨੇ ਕਿੱਥੋਂ ਰਹਿਣ ਦੇ ਦੂਗਾ?
 ਨੀ ਹੱਥ ਵੈਰੀਆਂ ਦੇ ਕੰਨੀ ਜੋ ਲਵਾ ਕੇ ਰੱਖਦਾ
 ਹੋਰ ਕੁਝ ਮੇਰੇ ਨਾ ਖਿਆਲ 'ਚ ਆਇਆ
 ਜਿੱਦਣ ਦਾ ਮੇਰਾ ਓਹ ਖਿਆਲ਼ ਹੋ ਗਿਆ
 ਹਾਏ ਨੀ ਮਾਏ, ਮੈਂ ਸੀ judge ਬਣਨਾ
 ਕੀ ਕਰਾਂ? ਪਿਆਰ ਵੈਲੀ ਨਾਲ਼ ਹੋ ਗਿਆ
 ਕਿਵੇਂ ਉਹਦੇ ਉਲਟ ਸੁਣਾਉਂ ਫ਼ੈਸਲੇ?
 ਨੀ ਮਰਜਾਣਾ, ਖੂਨ ਦਾ ਸਵਾਲ਼ ਹੋ ਗਿਆ
 (ਹਾਏ ਨੀ ਮਾਏ, ਮੈਂ ਸੀ judge ਬਣਨਾ)
 (ਹਾਏ, ਹਾਂ)
 ਜਿਹਨੂੰ ਜੀ ਬਿਣਾ ਬੋਲ਼ਦਾ ਨੀ
 ਸ਼ਹਿਰ ਸਾਰਾ ਮੈਨੂੰ ਜੀ-ਜੀ ਕਰਦਾ
 (ਜੀ ਕਰਦਾ)
 ਉਹ ਐਤਵਾਰ ਨੂੰ ਵੀ ਹੁੰਦਾ ਪੱਟੂ ਮਾਰ 'ਤੇ
 ਇਹੋ-ਜਿਹਾ ਖੌਰੇ ਕੀ ਕਰਦਾ?
 (ਕੀ ਕਰਦਾ?)
 ਓਹ, ਮੋਗੇ ਅੱਲ ਲੈ ਕੇ ਜਾਣਾ ਠਾਣੀ ਫਿਰਦਾ
 ਮੇਰੇ number 'ਤੇ ਭਰੀ ਜੱਟ ਰਾਣੀ ਫ਼ਿਰਦਾ
 ਓਹ, ਮੈਨੂੰ ਉਹ ਪ੍ਰੀਤੇ ਨੇ ਆ ਫ਼ਿਕਰਾਂ 'ਚ ਪਾਇਆ
 ਜਿਹੜਾ ਸਾਰੀ ਦੁਨੀਆਂ ਨੂੰ ਪਾਈ ਵਾਣੀ ਫ਼ਿਰਦਾ
 ਓਹ, ਦੁਨੀਆਂ ਲਈ Aulakh ਸ਼ਿਕਾਰੀ ਵੱਜਦਾ
 ਮੇਰੇ ਲਈ ਤਾਂ ਚੰਦਰਾਂ ਓਹ ਜਾਣ ਹੋ ਗਿਆ
 ਹਾਏ ਨੀ ਮਾਏ, ਮੈਂ ਸੀ judge ਬਣਨਾ
 ਕੀ ਕਰਾਂ? ਪਿਆਰ ਵੈਲੀ ਨਾਲ਼ ਹੋ ਗਿਆ
 ਕਿਵੇਂ ਉਹਦੇ ਉਲਟ ਸੁਣਾਉਂ ਫ਼ੈਸਲੇ?
 ਨੀ ਮਰਜਾਣਾ, ਖੂਨ ਦਾ ਸਵਾਲ਼ ਹੋ ਗਿਆ
 (ਹਾਏ ਨੀ ਮਾਏ ਮੈਂ ਸੀ judge ਬਣਨਾ)
 (ਕੀ ਕਰਾਂ? ਪਿਆਰ ਵੈਲੀ ਨਾਲ਼ ਹੋ ਗਿਆ)
 (ਕਿਵੇਂ ਉਹਦੇ ਉਲਟ ਸੁਣਾਉਂ ਫ਼ੈਸਲੇ)
 (ਨੀ ਮਰਜਾਣਾ, ਜੀਣ ਦਾ ਸਵਾਲ਼ ਹੋ ਗਿਆ)
 

Audio Features

Song Details

Duration
03:01
Key
11
Tempo
182 BPM

Share

More Songs by Mankirt Aulakh

Albums by Mankirt Aulakh

Similar Songs